ਕਿਸਾਨ ਸੰਘਰਸ਼ ਜੋ ਇਸ ਵਕਤ ਪੂਰੇ ਪੰਜਾਬ 'ਚ ਚੱਲ ਰਿਹਾ, ਜਿੱਥੇ ਕਿਸਾਨ ਲੜਾਈ ਲੜ ਰਹੇ ਨੇ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਹੋਂਦ ਬਚਾਉਣ ਲਈ। ਉੱਥੇ ਹੀ ਸਿਆਸਤਦਾਨ ਆਪਣੀਆਂ ਰੋਟੀਆਂ ਸੇਕਣ 'ਚ ਲੱਗੇ ਨੇ। ਉਹ ਵੀ ਉਹ ਸਿਆਸਤੀ ਨੇ ਜਿਹੜੇ ਜੰਮੇ ਜਾਏ ਪੰਜਾਬ ਦੇ ਨੇ, ਖਾਂਦੇ ਪੰਜਾਬ ਦਾ ਨੇ, ਪਰ ਹਮਦਰਦੀ ਜਾਂ ਵਫ਼ਾਦਾਰੀ ਕਿਤੇ ਹੋਰ ਐ। ਪਰ ਸਦਕੇ ਜਾਈਏ ਇੱਕ ਪ੍ਰਵਾਸੀ ਮਜ਼ਦੂਰ ਲਾਲੂ ਦੇ, ਜੋ ਨਾ ਪੰਜਾਬ 'ਚ ਜੰਮਿਆ, ਨਾ ਪੰਜਾਬੀ ਆ, ਨਾ ਹੀ ਕਿਸਾਨਾਂ ਨਾਲ ਉਹਦਾ ਕੋਈ ਵਣਜ ਵਪਾਰ ਆ, ਫਿਰ ਵੀ ਜਿਹੜੀ ਮੂੰਗਫਲੀ ਦੀ ਰੇਹੜੀ ਲਾ ਕੇ ਗੁਜ਼ਾਰਾ ਕਰਦਾ, ਤੇ ਆਪਣੇ ਨਿੱਕੇ ਨਿਆਣਿਆਂ ਦਾ ਢਿੱਡ ਭਰਦਾ, ਉਸ ਕੁੱਲ ਪੂੰਜੀ ਨੂੰ ਧਰਨੇ 'ਤੇ ਬੈਠੇ ਕਿਸਾਨਾਂ ਵਿੱਚ ਲੰਗਰ ਵਾਂਗੂੰ ਵੰਡ ਗਿਆ। ਸਿਰਫ਼ ਇਸ ਕਰਕੇ ਕਿ ਇਸ ਘੋਲ ਵਿੱਚ ਮੈਂ ਵੀ ਕੋਈ ਹਿੱਸਾ ਪਾਵਾਂ। ਪੰਜਾਬ ਦੇ ਲੋਹੀਆਂ ਖ਼ਾਸ (ਜ਼ਿਲ੍ਹਾ ਜਲੰਧਰ) ਵਿੱਚ ਰਹਿੰਦੇ, ਦੁਨੀਆਂ ਦੇ ਹਿਸਾਬ ਨਾਲ ਗਰੀਬ ਰੇਹੜੀ ਵਾਲੇ, ਪਰ ਦਿਲੋਂ ਅਮੀਰ ਸ਼ਖਸ ਦੀ ਇਸ ਫਰਾਖ਼ਦਿਲੀ ਲਈ, ਅਸੀਂ ਵੀ ਇਨਾਮ ਵਜੋਂ ਜਾਂ ਭਰਾਤਰੀ ਭਾਵ ਦੇ ਤੌਰ 'ਤੇ ਕੋਈ ਮਦਦ ਕਰਕੇ, ਸਾਡਾ ਪੰਜਾਬੀਆਂ ਦਾ ਬਣਦਾ ਫ਼ਰਜ਼ ਨਿਭਾਈਏ। ਤਾਂ ਜੋ ਉਸਦੀ ਗਰੀਬੀ ਦੀਆਂ 100 ਮੁਸ਼ਕਿਲਾਂ ਚੋਂ ਕੁਝ ਘੱਟ ਹੋਣ, ਤੇ ਉਹ ਵੀ ਪੂਰੀ ਲੋਕਾਈ ਨੂੰ ਪੰਜਾਬ ਅਤੇ ਪੰਜਾਬੀਆਂ ਦੇ ਗੁਣ ਗਾ ਗਾ ਕੇ ਦੱਸੇ, ਕਿ ਇਹ ਜਿਹਦੀ ਬਾਂਹ ਫੜਦੇ ਨੇ, ਫਿਰ ਛੱਡਦੇ ਨਹੀਂ।
The struggle of the farmers that has been going on in Punjab is going to protect the upcoming generations of the farmers. On contrary, politicians over here are playing their own cards. Even though their roots are from Punjab but their area of interest lies somewhere else. On the other hand, Lalu a migrant labourer who is neither born in Punjab nor Punjabi. He has nothing to do with the farming. His source of income comes from the small business of peanuts. He donated the whole amount of money in Langer that was served to the farmers who took part in the protest for the sake of small contribution. The poor labourer from Lohian khass district Jalandhar, wins everyone heart by doing this small gesture and teach us to contribute as Punjabis. So that we can help people like Lalu and he can also tell the whole nation about the generosity of Punjabis.